
ਰਾਏਪੁਰ, 23 ਜਨਵਰੀ : ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਟੀ-20 ਲੜੀ ਦਾ ਦੂਜਾ ਮੈਚ ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਮੈਚ ਤੋਂ ਪਹਿਲਾਂ ਕਿਹਾ ਕਿ ਭਾਰਤੀ ਟੀਮ ਨੇ ਦੋ ਬਦਲਾਅ ਕੀਤੇ ਹਨ। ਇਸ ਮੈਚ ਵਿਚ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ ਜਦਕਿ ਅਕਸ਼ਰ ਪਟੇਲ ਸੱਟ ਲੱਗਣ ਕਾਰਨ ਨਹੀਂ ਖੇਡ ਰਿਹਾ। ਇਸ ਮੈਚ ਵਿਚ ਹਰਸ਼ਿਤ ਰਾਣਾ ਤੇ ਕੁਲਦੀਪ ਯਾਦਵ ਨੂੰ ਮੌਕਾ ਦਿੱਤਾ ਗਿਆ ਹੈ। ਨਿਊਜ਼ੀਲੈਂਡ ਦੀਆਂ 5 ਵਿਕਟਾਂ ਡਿੱਗ ਗਈਆਂ ਹਨ
ਨਿਊਜ਼ੀਲੈਂਡ: ਡੇਵੋਨ ਕੋਨਵੇਅ, ਟਿਮ ਸੇਫਰਟ (ਵਿਕਟਕੀਪਰ), ਰਚਿਨ ਰਾਵਿੰਦਰਾ, ਗਲੈਨ ਫਿਲਿਪਸ, ਮਾਰਕ ਚੈਪਮੈਨ, ਡੇਰਿਲ ਮਿਚੇਲ, ਮਿਸ਼ੇਲ ਸੈਂਟਨਰ (ਕਪਤਾਨ), ਜ਼ਕਰੀ ਫੁਲਕੇਸ, ਮੈਟ ਹੈਨਰੀ, ਈਸ਼ ਸੋਢੀ, ਜੈਕਬ ਡਫੀ
ਭਾਰਤ: ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਇਸ਼ਾਨ ਕਿਸ਼ਨ, ਸੂਰਿਆ ਕੁਮਾਰ ਯਾਦਵ (ਕਪਤਾਨ), ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਰਿੰਕੂ ਸਿੰਘ, ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ। (ANI)
