ਪੰਜਾਬ ਦੀਆਂ ਜੇਲ੍ਹਾਂ ਲਈ “ਤਬਦੀਲੀ ਦਾ ਸਾਲ” ਰਿਹਾ 2025 : ਮਾਨ ਸਰਕਾਰ ਬਣਾ ਰਹੀ ਹੈ “ਸੁਧਾਰ ਘਰ” ; 126 ਕਰੋੜ ਰੁਪਏ ਨੇ ਜੇਲ੍ਹਾਂ ਨੂੰ ਬਦਲਿਆ AI -ਸਮਰਥਿਤ ਉੱਚ-ਤਕਨੀਕ ਵਿੱਚ , ਹੁਨਰ ਅਤੇ ਖੇਡਾਂ ਰਾਹੀਂ ਕੈਦੀਆਂ ਦੇ ਭਵਿੱਖ ਨੂੰ ਦਿੱਤਾ ਜਾ ਰਿਹਾ ਹੈ ਆਕਾਰ
ਚੰਡੀਗੜ੍ਹ, 27 ਦਸੰਬਰ : ਪੰਜਾਬ ਜੇਲ੍ਹ ਵਿਭਾਗ ਨੇ ਅੱਜ ਆਪਣੀ ਸਾਲ-ਅੰਤ ਪ੍ਰਾਪਤੀ ਰਿਪੋਰਟ ਜਾਰੀ ਕਰਦਿਆਂ ਵਿਭਿੰਨ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਹੈ, ਜਿਨ੍ਹਾਂ ਨੇ ਸੂਬੇ ਦੀਆਂ ਸੁਧਾਰ ਸਹੂਲਤਾਂ ਨੂੰ ਪੁਨਰਵਾਸ, ਸਥਿਰਤਾ ਅਤੇ ਆਧੁਨਿਕ ਸੁਰੱਖਿਆ ਦੇ ਕੇਂਦਰਾਂ ਵਿੱਚ ਬਦਲ ਦਿੱਤਾ ਹੈ।
ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਜੇਲ੍ਹ ਵਿਭਾਗ ਅੰਦਰ ਆਪਣੀਆਂ ਮਾਨਵਪੱਖੀ ਪਹਿਲਕਦਮੀਆਂ ਦਾ ਵਿਸਥਾਰ ਕਰਨ, ਤਕਨਾਲੋਜੀ ਰਾਹੀਂ ਸੁਰੱਖਿਆ ਵਧਾਉਣ, ਅਤੇ ਕੈਦੀਆਂ ਨੂੰ ਹੁਨਰਾਮੰਦ ਬਣਾਉਣ ਲਈ ਕਿੱਤਾਮੁਖੀ ਸਿਖਲਾਈ ਨੂੰ ਵਧਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਚਾਲੂ ਵਰ੍ਹੇ ਦੌਰਾਨ ਪੰਜਾਬ ਦੀਆਂ ਜੇਲ੍ਹਾਂ ਨੂੰ ਸਾਫ ਸੁਥਰੇ ਵਾਤਾਵਰਨ ਤੋਂ ਲੈ ਕੇ ਉੱਚ-ਤਕਨੀਕੀ ਸੁਰੱਖਿਆ ਤੱਕ ਮੁੜ ਪਰਿਭਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ "ਸਾਡਾ ਧਿਆਨ ਕੈਦੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਉਨ੍ਹਾਂ ਦੇ ਜੀਵਨ ਨੂੰ ਦੁਬਾਰਾ ਬਣਾਉਣ ਦਾ ਮੌਕਾ ਦੇਣ 'ਤੇ ਰਿਹਾ ਹੈ।"
ਸਾਲ 2025 ਦੀਆਂ ਮੁੱਖ ਉਪਲੱਬਧੀਆਂ ਬਾਰੇ ਜਾਣਕਾਰੀ ਦਿੰਦਿਆਂ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਕੈਦੀਆ...









